ਮਲੇਰਕੋਟਲਾ ਵਿਖੇ ਮੱਕਾ ਮਦੀਨਾ ਵਿਖੇ ਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਸਰਧਾਲੂਆਂ ਦਾ ਤਿੰਨ ਦਿਨਾਂ ਟ੍ਰੈਨਿੰਗ ਕੈਂਪ ਸ਼ੁਰੂ
- ਮਰਕਜ਼ ਮਦਨੀ ਮਸਜਿਦ ‘ਚ ਲੱਗੇ ਕੈਪ ‘ਚ 100 ਤੋਂ ਵਧੇਰੇ ਹਾਜੀਆ ਨੇ ਲਗਵਾਈ ਹਾਜ਼ਰੀ
- ਹੱਜ ਦੇ ਸਫਰ ਦੌਰਾਨ ਸਾਊਦੀਆ ਵਿਖੇ ਜਾ ਕੇ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਦਿੱਤੀ ਜਾਂਦੀ ਹੈ ਵਿਸ਼ੇਸ਼ ਟ੍ਰੇਨਿੰਗ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ,26 ਅਪ੍ਰੈਲ ,2024 ਇਸ ਸਾਲ ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਪਵਿਤਰ ਹੱਜ ਯਾਤਰੀਆ ਲਈ ਹੱਜ ਕਮੇਟੀ ਆਫ ਇੰਡੀਆ ਦੀ ਸਰਪ੍ਰਸਤੀ ਅਤੇ ਪੰਜਾਬ ਸਰਕਾਰ ਦੀ ਸਟੇਟ ਹੱਜ ਕਮੇਟੀ ਦੀ ਅਗਵਾਈ ‘ਚ ਸਾਊਦੀ ਅਰਬ ਵਿਖੇ ਜਾਣ ਵਾਲੇ ਹੱਜ਼ ਯਾਤਰੂਆਂ ਦਾ ਸਥਾਨਕ ਪੰਜਾਬ ਦੇ ਤਬਲੀਗ਼ੀ ਮਰਕਜ਼ ਵਿਖੇ ਉਲਮਾਂ ਇਕਰਾਮ ਦੀ ਸਰਪ੍ਰਸਤੀ ਹੇਠ ਤਿੰਨ ਦਿਨਾਂ ਟ੍ਰੈਨਿੰਗ ਕੈਂਪ ਮਦਨੀ ਮਸਜਿਦ ਮਰਕਜ ਮਾਲੇਰਕੋਟਲਾ ਵਿਖੇ ਅੱਜ ਜੁਮੇ ਦੀ ਵਿਸ਼ੇਸ਼ ਨਮਾਜ਼ ਤੋਂ ਪਹਿਲਾਂ ਸ਼ੁਰੂ ਹੋਇਆ ਜਿਸ ‘ਚ 100 ਦੇ ਕਰੀਬ ਹਾਜੀਆ ਨੇ ਟ੍ਰੈਨਿੰਗ ਲਈ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕੀਤੀ।
ਤਬਲੀਗੀ ਮਰਕਜ਼ ਮਦਨੀ ਮਸਜਿਦ ‘ਚ ਲੱਗੇ ਇਸ ਤਿੰਨ ਦਿਨਾਂ ਹੱਜ ਸਬੰਧੀ ਟ੍ਰੈਨਿਗ ਕੈਪ ਵਿੱਚ ਮੋਲਾਨਾਂ ਅਬਦੁਲ ਸੱਤਾਰ ਸਹਿਬ ਇਮਾਮ ਜੁਮਾ ਮਸਜਿਦ,ਮੁਫਤੀ ਮੁਹੰਮਦ ਯੂਨਸ ਬਿਜੋਕੀ,ਮੁਫਤੀ ਮੁਹੰਮਦ ਤਾਹਿਰ ਕਾਸਮੀ, ਸ਼ਹਿਬਾਜ਼ ਜਹੂਰ ਮੁਆਵਨੀਨ ਏ ਹੱਜਾਜ ਆਦਿ ਵੱੱਲੋਂ ਜ਼ਿਆਰਤੇ ਮੱਕਾ ਅਤੇ ਮਦੀਨਾ ਸਬੰਧੀ ਹਾਜੀਆ ਨੂੰ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਨਾਂ ਨੂੰ ਹੱਜ ਦੇ ਸਫਰ ਦੌਰਾਨ ਸਾਊਦੀਆ ਵਿਖੇ ਜਾ ਕੇ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕੈਪ ਦੌਰਾਨ ਹੱਜ ਸਬੰਧੀ ਸੇਵਾਵਾਂ ਦੇਣ ਵਾਲੇ ਮਾਸਟਰ ਅਬਦੁਲ ਅਜ਼ੀਜ਼ ਸਹਿਬ ਹੱਜ ਦੇ ਸਫਰ ਸਬੰਧੀ ਜਿਥੇ ਜਰੂਰੀ ਜਾਣਕਾਰੀ ਦੇ ਰਹੇ ਹਨ ਉਥੇ ਹੀ ਸਫਰ ਦੀ ਕਾਗਜੀ ਕਾਰਵਾਈ ਬਾਰੇ ਇਸ ਦੌਰਾਨ ਦੱਸਣਗੇ।ਕੈਪ ਦੌਰਾਨ ਸਮੇ ਸਮੇ ਮੁਫਤੀ ਸਹਿਬਾਨ ਵੱਲੋ ਹਾਜੀਆ ਦੇ ਸਵਾਲਾ ਦਾ ਜਵਾਬ ਅਤੇ ਜਰੂਰੀ ਮਸਾਇਲ ਵੀ ਕੈਪ ‘ਚ ਦੱਸੇ ਜਾ ਰਹੇ ਹਨ ।
ਇਸ ਮੌਕੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆ ਤੋ ਆਉਣ ਵਾਲੇ ਸਰਧਾਲੂਆ ਤੋ ਜਿਨਾਂ ਹੱਜ ਦੀ ਕਿਸਤ ਜਮਾ ਨਹੀ ਕਰਵਾਈ ਮੌਕੇ ਤੇ ਹੀ ਬੈਕ ‘ਚ ਜਮਾ ਕਰਵਾਉਣ ਲਈ ਕਾਰਵਾਈ ਲਈ ਪ੍ਰਬੰਧਕਾਂ ਵੱਲੋ ਖਿਦਮਤ ਦਿੱਤੀ ਜਾ ਰਹੀ ਹੈ। ਕੈਂਪ ਵਿੱਚ ਹੱਜ ਕਮੇਟੀ ਆਫ਼ ਇੰਡੀਆ ਦੀ ਸਰਪ੍ਰਸਤੀ ਵਿੱਚ ਪੰਜਾਬ ਸਰਕਾਰ ਦੀ ਤਰਫ ਤੋਂ ਵਿਸ਼ੇਸ਼ ਤੌਰ ਤੇ ਹਾਜੀਆਂ ਦੀ ਖ਼ਿਦਮਤ ਲਈ ਜਾ ਰਹੇ ਮਾਸਟਰ ਮੁਹੰਮਦ ਸ਼ਿਰਾਜ ਖ਼ੁਦਾਮ ਏ ਹੱਜਾਜ ਨੇ ਵੀ ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।